ਨਵੀਂ ਦਿੱਲੀ, 29 ਨਵੰਬਰ (ਦ ਦ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਨਵੰਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਨਵੇਂ ਭਰਤੀ 51,000 ਤੋਂ ਵੱਧ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ‘ਰੁਜ਼ਗਾਰ ਮੇਲੇ’ ਦੇ ਹਿੱਸੇ ਵਜੋਂ ਇਹ ਪ੍ਰੋਗਰਾਮ ਦੇਸ਼ ਭਰ ਵਿੱਚ 37 ਥਾਵਾਂ ‘ਤੇ ਕੀਤੇ ਜਾ ਰਿਹਾ ਹੈ ਅਤੇ ਇਸ ਪਹਿਲਕਦਮੀ ਦਾ ਸਮਰਥਨ ਕਰਨ ਵਾਲੇ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਨਾਲ-ਨਾਲ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਭਰਤੀ ਹੋ ਰਹੀ ਹੈ। ਨਵੇਂ ਕਰਮਚਾਰੀ ਜਿਨ੍ਹਾਂ ਵਿਭਾਗਾਂ ਵਿੱਚ ਸ਼ਾਮਲ ਹੋਣਗੇ, ਉਨ੍ਹਾਂ ਵਿੱਚ ਮਾਲੀਆ, ਉੱਚ ਸਿੱਖਿਆ, ਸਕੂਲ ਸਿੱਖਿਆ ਅਤੇ ਸਾਖਰਤਾ, ਵਿੱਤੀ ਸੇਵਾਵਾਂ, ਸਿਹਤ ਅਤੇ ਪਰਿਵਾਰ ਭਲਾਈ, ਕਿਰਤ ਅਤੇ ਰੁਜ਼ਗਾਰ, ਗ੍ਰਹਿ ਮਾਮਲੇ ਅਤੇ ਰੱਖਿਆ ਆਦਿ ਸ਼ਾਮਲ ਹਨ।