ਤਿਰੂਵਨੰਤਪੁਰਮ, 27 ਨਵੰਬਰ (ਦ ਦ)ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ 44 ਦੌੜਾਂ ਨਾਲ ਹਰਾਇਆ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੰਗਾਰੂ ਟੀਮ ਨੂੰ 236 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਆਸਟ੍ਰੇਲੀਆ ਦੀ ਟੀਮ 20 ਓਵਰਾਂ ‘ਚ 191/9 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਲਈ ਮਾਰਕਸ ਸਟੋਇਨਿਸ (45) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਕਪਤਾਨ ਮੈਥਿਊ ਵੇਡ ਨੇ 42 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਪ੍ਰਸਿਧ ਕ੍ਰਿਸ਼ਨ ਅਤੇ ਰਵੀ ਬਿਸ਼ਨੋਈ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 3-3 ਵਿਕਟਾਂ ਲਈਆਂ। ਅਰਸ਼ਦੀਪ, ਅਕਸ਼ਰ ਅਤੇ ਮੁਕੇਸ਼ ਨੂੰ 1-1 ਵਿਕਟ ਮਿਲੀ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਲਈ ਯਸ਼ਸਵੀ ਜੈਸਵਾਲ (53), ਈਸ਼ਾਨ ਕਿਸ਼ਨ (52) ਅਤੇ ਰਿਤੂਰਾਜ ਗਾਇਕਵਾੜ (58) ਨੇ ਅਰਧ ਸੈਂਕੜੇ ਲਗਾਏ। ਰਿੰਕੂ ਸਿੰਘ ਨੇ ਵੀ ਡੈੱਥ ਓਵਰਾਂ ਵਿੱਚ 9 ਗੇਂਦਾਂ ਵਿੱਚ 31 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਨਾਥਨ ਐਲਿਸ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਹਾਲਾਂਕਿ ਉਨ੍ਹਾਂ ਨੇ 4 ਓਵਰਾਂ ‘ਚ 45 ਦੌੜਾਂ ਵੀ ਦਿੱਤੀਆਂ। ਇਸ ਜਿੱਤ ਨਾਲ ਪੰਜ ਮੈਚਾਂ ਦੀ ਲੜੀ ਵਿੱਚ ਭਾਰਤ ਦੀ ਬੜ੍ਹਤ 2-0 ਹੋ ਗਈ ਹੈ।
Related Posts
ਸੁਰੰਗ ਵਿੱਚ ਫਸੇ ਸਾਰੇ 41 ਮਜ਼ਦੂਰਾਂ ਨੂੰ ਬਾਹਰ ਕੱਢਿਆ
ਉੱਤਰਕਾਸ਼ੀ, 29 ਨਵੰਬਰ (ਦ ਦ) : ਚਾਰਧਾਮ ਆਲ ਵੇਦਰ ਪ੍ਰੋਜੈਕਟ (ਉੱਤਰਕਾਸ਼ੀ ਟਨਲ ਰੈਸਕਿਊ ਆਪ੍ਰੇਸ਼ਨ) ਦੇ ਸਿਲਕਿਆਰਾ ਸੁਰੰਗ ਵਿੱਚ ਫਸੇ 41 ਮਜ਼ਦੂਰਾਂ…
ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸੇਵਾ ਬਹਾਲ ਕੀਤੀ
ਵੈਨਕੂਵਰ, 22 ਨਵੰਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੰਸਦ ਵਿਚ ਭਾਰਤੀ ਮੂਲ ਦੇ ਵਿਅਕਤੀ ਦੇ ਕਤਲ ਵਿੱਚ ਭਾਰਤੀ…
ਮੱਧ ਪ੍ਰਦੇਸ਼ ਦੇ ਸੇਹੋਰ ’ਚ ਆਰਐੱਸਐੱਸ ਦਫਤਰ ’ਤੇ ਪੱਥਰਬਾਜ਼ੀ
ਸੇਹੋਰ ਮੱਧ ਪ੍ਰਦੇਸ਼ ਦੇ ਸੇਹੋਰ ਵਿੱਚ ਆਰਐੱਸਐੱਸ ਦੇ ਦਫਤਰ ’ਤੇ ਪੱਥਰਬਾਜ਼ੀ ਕੀਤੀ ਗਈ। ਪੁਲੀਸ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਤੇ ਸ਼ਨਿਚਰਵਾਰ…