ਜੰਮੂ-ਕਸ਼ਮੀਰ ਦੇ ਰਾਜੌਰੀ ‘ਚ 2 ਅਫ਼ਸਰ ਤੇ 2 ਜਵਾਨ ਸ਼ਹੀਦ

ਸ੍ਰੀਨਗਰ, 23 ਨਵੰਬਰ (ਦ ਦ)-ਰਾਜੌਰੀ ਜ਼ਿਲੇ ਦੇ ਕਾਲਾਕੋਟ ਦੇ ਬਜੀਮਲ ਇਲਾਕੇ ‘ਚ ਬੁੱਧਵਾਰ ਸਵੇਰ ਤੋਂ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਬਾਜੀਮਾਲ ਦਾ ਇਲਾਕਾ ਪੀਰ ਪੰਜਾਲ ਜੰਗਲ ਦੇ ਨਾਲ ਲੱਗਦਾ ਹੈ।
ਰਾਜੌਰੀ ਜ਼ਿਲੇ ਦੇ ਕਾਲਾਕੋਟ ਦੇ ਬਜੀਮਲ ਇਲਾਕੇ ‘ਚ ਬੁੱਧਵਾਰ ਸਵੇਰ ਤੋਂ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਬਾਜੀਮਾਲ ਦਾ ਇਲਾਕਾ ਪੀਰ ਪੰਜਾਲ ਜੰਗਲ ਦੇ ਨਾਲ ਲੱਗਦਾ ਹੈ।
ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਹੋਏ ਮੁਕਾਬਲੇ ‘ਚ ਫੌਜ ਦੇ ਦੋ ਅਧਿਕਾਰੀ ਅਤੇ ਦੋ ਜਵਾਨ ਸ਼ਹੀਦ ਹੋ ਗਏ। ਸੂਤਰਾਂ ਦਾ ਕਹਿਣਾ ਹੈ ਕਿ ਜਾਨ ਗਵਾਉਣ ਵਾਲਾ ਅਧਿਕਾਰੀ ਮੇਜਰ ਰੈਂਕ ਦਾ ਸੀ। ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ‘ਤੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਜੰਗਲ ‘ਚ ਲੁਕੇ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਕਰਨ ਵਾਲੇ ਅੱਤਵਾਦੀ ਵੀ ਜ਼ਖਮੀ ਹੋ ਗਏ ਹਨ।

ਕਿੰਨੀਆਂ ਮੌਤਾਂ: ਸੂਤਰਾਂ ਅਨੁਸਾਰ ਜਾਨਾਂ ਗੁਆਉਣ ਵਾਲਿਆਂ ਵਿੱਚ ਕੈਪਟਨ ਸ਼ੁਭਮ, ਮੇਜਰ ਐਮਵੀ ਪ੍ਰਾਂਜਿਲ ਅਤੇ ਹੌਲਦਾਰ ਮਜੀਦ ਸ਼ਾਮਲ ਹਨ। ਚੌਥੇ ਸੈਨਿਕ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ‘ਚ ਇਕ ਅੱਤਵਾਦੀ ਵੀ ਮਾਰਿਆ ਗਿਆ ਹੈ, ਹਾਲਾਂਕਿ ਉਸ ਦੀ ਲਾਸ਼ ਬਰਾਮਦ ਨਹੀਂ ਹੋਈ ਹੈ।